ਵੀਰ ਜਾਂ ਸ਼ਰੀਕ ?
ਮੋਢੇ ਨਾਲ ਜਦ ਮੋਢੇ ਜੁੜਦੇ,
ਜੁੜਦੇ ਨਾਲ ਭਰਾਵਾਂ ਦੇ।
ਚੱਟਾਨ ਵਾਂਗ ਫਿਰ ਉਹ ਖੜ ਜਾਂਦੇ,
ਜੋਰ ਨਾ ਚੱਲਣ ਹਵਾਵਾਂ ਦੇ।
ਜਿੱਥੇ ਸਾਥ ਵੀਰ ਦੇ ਦਿੰਦੇ,
ਬੇਗਾਨਾ ਕਦੇ ਵੀ ਦਿੰਦਾ ਨਾ।
ਜਾਨਾਂ ਵੀਰਾਂ ਤੋਂ ਵੀਰ ਵਾਰਦੇ,
ਕਦੇ ਵੀ ਪਾਸੇ ਹੁੰਦੇ ਨਾ।
ਸਾਥ ਵੀਰਾਂ ਦਾ ਕਦੇ ਨਾ ਛੱਡੀਏ,
ਬੇਗਾਨੀਆਂ ਰੰਨਾਂ ਪਿੱਛੇ ਕਦੇ ਨਾ ਲੱਗੀਏ।
ਵਿਆਹਾਂ ਤੋਂ ਪਹਿਲਾਂ ਜਿਹੜੇ ਵੀਰ,
ਜਾਨ ਵਾਰਦੇ ਵੀਰਾਂ ਤੇ।
ਬਾਅਦ ਵਿੱਚ ਉਹ ਸ਼ਰੀਕ ਨੇ ਬਣਦੇ,
ਪਿੱਛੇ ਲੱਗ ਜਗੀਰਾਂ ਦੇ।
ਜਮੀਨਾਂ ਪਿੱਛੇ ਸ਼ਰੀਕ ਬਣਿਆਂ ਨੂੰ,
ਬਖਸ਼ੀਂ ਰੱਬਾ ਮੇਰਿਆ।
ਸ਼ਰੀਕਾਂ ਨੂੰ ਫਿਰ ਵੀਰ ਬਣਾਦੇ,
ਮੰਨ ਲੈ ਰੱਬਾ ਮੇਰਿਆ।
ਪਿਆਰ ਵੀਰਾਂ ਦਾ ਬਣਾਈ ਰੱਖੀਂ,
ਇੱਕ ਦੂਜੇ ਨਾਲੋਂ ਵੱਖ ਨਾ ਰੱਖੀਂ।
...........ਰਾਜਦੀਪ ਸਿੰਘ ਚੀਮਾ
9465966400
ਜੁੜਦੇ ਨਾਲ ਭਰਾਵਾਂ ਦੇ।
ਚੱਟਾਨ ਵਾਂਗ ਫਿਰ ਉਹ ਖੜ ਜਾਂਦੇ,
ਜੋਰ ਨਾ ਚੱਲਣ ਹਵਾਵਾਂ ਦੇ।
ਜਿੱਥੇ ਸਾਥ ਵੀਰ ਦੇ ਦਿੰਦੇ,
ਬੇਗਾਨਾ ਕਦੇ ਵੀ ਦਿੰਦਾ ਨਾ।
ਜਾਨਾਂ ਵੀਰਾਂ ਤੋਂ ਵੀਰ ਵਾਰਦੇ,
ਕਦੇ ਵੀ ਪਾਸੇ ਹੁੰਦੇ ਨਾ।
ਸਾਥ ਵੀਰਾਂ ਦਾ ਕਦੇ ਨਾ ਛੱਡੀਏ,
ਬੇਗਾਨੀਆਂ ਰੰਨਾਂ ਪਿੱਛੇ ਕਦੇ ਨਾ ਲੱਗੀਏ।
ਵਿਆਹਾਂ ਤੋਂ ਪਹਿਲਾਂ ਜਿਹੜੇ ਵੀਰ,
ਜਾਨ ਵਾਰਦੇ ਵੀਰਾਂ ਤੇ।
ਬਾਅਦ ਵਿੱਚ ਉਹ ਸ਼ਰੀਕ ਨੇ ਬਣਦੇ,
ਪਿੱਛੇ ਲੱਗ ਜਗੀਰਾਂ ਦੇ।
ਜਮੀਨਾਂ ਪਿੱਛੇ ਸ਼ਰੀਕ ਬਣਿਆਂ ਨੂੰ,
ਬਖਸ਼ੀਂ ਰੱਬਾ ਮੇਰਿਆ।
ਸ਼ਰੀਕਾਂ ਨੂੰ ਫਿਰ ਵੀਰ ਬਣਾਦੇ,
ਮੰਨ ਲੈ ਰੱਬਾ ਮੇਰਿਆ।
ਪਿਆਰ ਵੀਰਾਂ ਦਾ ਬਣਾਈ ਰੱਖੀਂ,
ਇੱਕ ਦੂਜੇ ਨਾਲੋਂ ਵੱਖ ਨਾ ਰੱਖੀਂ।
...........ਰਾਜਦੀਪ ਸਿੰਘ ਚੀਮਾ
9465966400
No comments:
Post a Comment