Friday, 18 January 2019

ਪਿੰਡ ਦੀ ਮੋਟਰ

                                     ਪਿੰਡ ਦੀ ਮੋਟਰ

ਪਿੰਡ ਦੀ ਮੋਟਰ,ਤੇ ਉਹ ਨਜਾਰਾ
ਨਹੀਂ ਲੱਭਣਾ ਯਾਰਾ।
ਚੁਬੱਚੇ ਚ ਨਹਾਉਂਦੇ,
ਚੁੱਬੀਆਂ ਲਾਉਂਦੇ,ਨੱਕ ਨੂੰ ਫੜਕੇ,
ਆੜੀ ਸਾਰੇ,ਜੋ ਕੀਤੇ ਕਾਰੇ,
ਨਹੀਂ ਲੱਭਣੇ ਯਾਰਾ,
ਪਿੰਡ ਦੀ ਮੋਟਰ ਤੇ ਉਹ ਨਜਾਰਾ।
ਯਾਦ ਚੀਮਾ ਕਰਦਾ ਉਹ ਵਗਦਾ ਪਾਣੀ, ਹਾਣ ਦੇ ਹਾਣੀ
ਉਹ ਗਿੱਲੇ ਵਾਲ,ਬੇਬੇ ਦੀ ਮਾਰ
ਤੇ ਮੰਗਣੀ ਮਾਫੀ,
ਨਹੀਂ ਭੁੱਲਣੀ ਯਾਰਾ,
ਨਹੀਂ ਭੁੱਲਣੀ ਯਾਰਾ,
ਪਿੰਡ ਦੀ ਮੋਟਰ ਤੇ ਉਹ ਨਜਾਰਾ।
ਨਹੀਂ ਲੱਭਣਾ ਯਾਰਾ
                             ..........ਰਾਜਦੀਪ ਸਿੰਘ ਚੀਮਾ

No comments:

Post a Comment