Friday, 19 October 2018

ਦਲੇਰੀ

                                          ਦਲੇਰੀ

ਵੇਖ ਕੇ ਮੁਸੀਬਤਾਂ ਨੂੰ ਐਵੇਂ ਘਬਰਾਈ ਦਾ ਨੀ,
ਤਗੜਾ ਜਿਹਾ ਵੈਰੀ ਦੇਖ ਐਵੇਂ ਡੋਲ ਜਈਦਾ ਨੀ।
ਹੌਸਲੇ ਦੇ ਨਾਲ ਸਦਾ ਜਿੱਤ ਹੀ ਨਸੀਬ ਹੁੰਦੀ,
ਦੇਖ ਔਖੇ ਪੈਂਡਿਆਂ ਨੂੰ, ਪਿੱਛੇ ਮੁੜ ਜਾਈਦਾ ਨੀ।
ਮਸੂਮੀਅਤ ਨੂੰ ਦਿਲ ਅੰਦਰ ਹਮੇਸ਼ਾਂ ਹੀ ਜਿਉਂਦੇ ਰੱਖੋ,
ਮਾੜਾ ਜਿਹਾ ਬੰਦਾ ਦੇਖ ਰੋਬ ਕਦੇ ਪਾਈਦਾ ਨੀ।
ਮਾੜਾ ਟਾਈਮ ਸਿਰ ਉੱਤੇ ਭਾਵੇਂ ਕਿਨ੍ਹਾਂ ਆ ਜਾਵੇ,
ਦਿਲ ਵਿਚੋਂ ਰੱਬ ਨੂੰ,ਕਦੇ ਵੀ ਭੁਲਾਈ ਦਾ ਨੀ।
                                 .............ਰਾਜਦੀਪ ਸਿੰਘ ਚੀਮਾ

No comments:

Post a Comment