ਯਾਦਾਂ ਯਾਰਾਂ ਦੀਆਂ
ਝੂਟੇ ਨੇ ਚੰਡੋਲ ਬੜੇ,ਨਾਲ ਹਾਣ ਦਿਆਂ ਹਾਣੀਆਂ,
ਮੇਲਿਆਂ ਚ ਜਾ ਕੇ ਮੌਜਾਂ ਰੱਜ ਰੱਜ ਮਾਣੀਆਂ।
ਟੌਰਾਂ ਸ਼ੋਰਾਂ ਕੱਢ ਉਹ ਮੇਲਿਆਂ ਚ ਜਾਣਾ,
ਇੱਕ ਦੂਜੇ ਨਾਲੋਂ ਕਦੇ ਘੱਟ ਨਾ ਕਹਾਉਣਾ।
ਮੇਲਿਆਂ ਚ ਜਾਕੇ ਅੱਖ ਰਹਿੰਦੀ ਸੀ ਖੜੀ,
ਤੁਰਦੇ ਸੀ ਹਿੱਕ ਤਾਨ,ਆਕੜ ਹੁੰਦੀ ਸੀ ਬੜੀ।
ਮੇਲਿਆਂ ਚ ਜਾਕੇ ਅਸੀਂ ਖੱਪ ਪੂਰੀ ਪਾਉਂਦੇ ਸੀ,
ਯਾਰਾਂ ਦੀ ਯਾਰੀ ਨਾਲ ਨਜ਼ਾਰੇ ਬੜੇ ਆਉਂਦੇ ਸੀ,
ਲੁੱਟਦੇ ਸੀ ਬੁੱਲੇ ਨਾਲੇ ਢੋਲੇ ਦੀਆਂ ਲਾਉਂਦੇ ਸੀ।
ਅੱਜ ਉਹ ਵੇਲਾ ਮੈਨੂੰ ਯਾਦ ਬੜਾ ਆਉਂਦਾ ਏ,
ਨਾਲੇ ਯਾਦ,ਯਾਰ ਆਉਂਦੇ, ਫਿਰ ਦਿਲ ਭਰ ਆਉਂਦਾ ਏ।
ਅੱਜ ਉਹ ਵੇਲਾ ਮੈਨੂੰ ਯਾਦ ਬੜਾ ਆਉਂਦਾ ਏ,
ਨਾਲੇ ਯਾਦ,ਯਾਰ ਆਉਂਦੇ, ਫਿਰ ਦਿਲ ਭਰ ਆਉਂਦਾ ਏ।
.........ਰਾਜਦੀਪ ਸਿੰਘ ਚੀਮਾ
9465966400