Thursday, 16 November 2017

Wednesday, 8 November 2017

Friday, 3 November 2017

ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ
ਸਿੱਖਾਂ ਦੇ ਪਹਿਲੇ ਗੁਰੂ ਨਾਨਕ ਦੇਵ ਜੀ
ਧੰਨ ਸ੍ਰੀ ਗੁਰੂ ਨਾਨਕ ਦੇਵ ਜੀ

Saturday, 23 September 2017

                                        ਪੰਜਾਬੀ
ਅੱਜ ਕੱਲ ਹਰ ਕੋਈ ਅੰਗਰੇਜ਼ੀ ਦੇ ਸੁੰਗੜਦੇ ਸ਼ਬਦਾਂ ਮਗਰ ਭੇਡਾਂ ਬਣਕੇ ਚੱਲ ਰਿਹਾ ਹੈ।ਅੰਗਰੇਜ਼ੀ ਵਿੱਚ ਲੋੜ ਅਨੁਸਾਰ ਗੱਲ-ਬਾਤ ਕਰੋ,ਅੰਗਰੇਜ਼ੀ ਦਾ ਗਿਆਨ ਹੋਣਾ ਕੋਈ ਮਾੜੀ ਗੱਲ ਨਹੀ ਪਰ ਅੰਗਰੇਜ਼ੀ ਦੇ ਭਾਰ ਹੇਠਾਂ ਪੰਜਾਬੀ ਨੂੰ ਨਾ ਦੱਬੋ।ਇਹ ਪੰਜਾਬੀ ਸਾਡੀ ਮਾਂ ਬੋਲੀ ਹੈ।ਇਹ ਸਾਡੇ ਖੂਨ ਵਿੱਚ ਹੈ ਇਸ ਨੂੰ ਜਿਆਦਾ ਲਿਖੋ,ਜਿਆਦਾ ਬੋਲੋ ਤਾਂ ਕਿ ਮਾਂ ਬੋਲੀ ਦਾ ਹਰ ਦਫਤਰ,ਹਰ ਘਰ ਅਤੇ ਹਰ ਸਕੂਲ ਵਿੱਚ ਸਤਿਕਾਰ ਵਧੇ।ਉਦਾਂ ਤਾਂ ਰੱਬ ਕੋਲੋਂ ਦਾਤਾਂ ਮੰਗਦੇ ਆਂ ਪਰ ਜਿਹੜੀ ਪੰਜਾਬੀ ਦੀ ਦਾਤ ਰੱਬ ਨੇ ਸਾਡੀ ਝੋਲੀ ਪਾਈ ਆ ਉਸ ਤੋਂ ਅਸੀਂ ਕਿਉਂ ਬੇਮੁੱਖ ਹੋ ਰਹੇ ਹਾਂ।ਅੰਗਰੇਜ਼ੀ ਨੂੰ ਪਿਆਰ ਕਰਨ ਵਾਲੇ ਪੰਜਾਬੀਆਂ  ਨੂੰ ਮੈਂ ਇੱਕ ਗੱਲ ਪੁੱਛਣਾ ਚਾਹੁੰਦਾਂ ਹਾਂ ਕਿ ਤੁਸੀਂ ਉਦਾਂ ਤਾਂ ਸਾਰੇ ਲਫਜ਼ ਅੰਗਰੇਜ਼ੀ ਦੇ ਵਰਤਦੇ ਓ ਪਰ ਜਦੋਂ ਕਿਸੇ ਰਿਛਤੇਦਾਰ ਦੀ ਗੱਲ ਆਉਂਦੀ ਐ  ਤਾਂ ਤੁਸੀਂ ਪੰਜਾਬੀ ਲਫਜ਼ ਕਿਉਂ ਵਰਤਦੇ ਹੋ,ਜਿਵੇਂ (ਉਦਾਹਰਨ ਦੇ ਤੋਰ ਤੇ)ਕਿ ਥੈਂਕਸ ਮਾਮਾ ਜੀ,ਥੈਂਕਸ ਚਾਚਾ ਜੀ,ਥੈਂਕਸ ਫੁੱਫੜ ਜੀ ਵਗੈਰਾ,ਇਹਨਾਂ ਸਾਰਿਆਂ ਲਈ ਅੰਕਲ ਨਹੀਂ ਵਰਤਦੇ ਕਿਉਂ ਕਿ ਅੰਕਲ ਸ਼ਬਦ ਪਰਾਇਆ ਜਿਹਾ ਲੱਗਦਾ। ਇਹ ਅੰਕਲ ਸ਼ਬਦ ਰਿਸ਼ਤੇ ਦੇ ਮਾਇਨੇ ਹੀ ਬਦਲ ਦਿੰਦਾਂ ਹੈ।ਸੋ ਮੇਰੇ ਵੀਰੋ ਇਹ ਨਾ ਸਮਝੋ ਕਿ ਪੰਜਾਬੀ ਬੋਲਣ-ਲਿੱਖਣ ਵਾਲਾ ਅੱਨਪੜ ਆ।ਪੰਜਾਬੀ ਲਿੱਖੋ,ਪੰਜਾਬੀ ਬੋਲੋ।.....................................................ਰਾਜਦੀਪ ਸਿੰਘ ਚੀਮਾ
                  ਮਾਂ ਪੰਜਾਬੀ ਦਾ ਹੱਥ ਫੜੋ,
            ਹੋਰਾਂ ਨੂੰ ਸਿਖਾਓ ਤੇ ਆਪ ਵੀ ਪੜੋ।

Friday, 11 August 2017

                                           ਪਾਣੀ
ਪਾਣੀ ਇੱਕ ਅਨਮੋਲ ਰਤਨ ਹੈ।ਇਹ ਸਾਡੇ ਜੀਵਨ ਲਈ,ਧੰਨ ਦੌਲਤ ਤੋਂ ਵੀ ਜਿਆਦਾ ਮਹੱਤਵ ਰੱਖਦਾ ਹੈ।ਸਾਡੇ ਸਿੱਖ ਧਰਮ ਵਿੱਚ ਪਾਣੀ ਨੂੰ ਖਾਸ ਮਹੱਤਵ ਦਿੱਤਾ ਗਿਆ ਹੈ,ਗੁਰੂ ਸਾਹਿਬ ਜੀ ਲਿੱਖਦੇ ਹਨ ਕਿ"ਪਹਿਲਾਂ ਪਾਣੀ ਜੀਓ,ਜਿਤ ਹਰਿਆ ਸੱਭ ਕੋਇ"ਭਾਵ ਪਾਣੀ ਹੀ ਹਰ ਇੱਕ ਜੀਵਨ ਦਾ ਸਾਰ ਹੈ।ਧਰਤੀ ਉੱਪਰ ਜੋ ਵੀ ਪੈਦਾ ਹੋਇਆ ਹੈ(ਪੇੜ-ਪੌਦੇ,ਫੱਲ-ਫਸਲ,ਜਾਨਵਰ-ਪੰਛੀਂ,ਇਨਸਾਨ)ਸਾਰੇ ਹੀ ਪਾਣੀ ਬਿਨਾਂ ਨਹੀਂ ਰਹਿ ਸਕਦੇ।ਪਾਣੀ ਨੂੰ ਪਿਤਾ (ਪਿਉ)ਦਾ ਸਥਾਨ ਦਿੱਤਾ ਗਿਆ ਹੈ।ਹਿੰਦੂ ਧਰਮ ਵਿੱਚ ਤਾਂ ਪਾਣੀ ਨੂੰ ਦੇਵਤਾ ਕਿਹਾ ਗਿਆ ਹੈ।
             ਸਾਡੇ ਸਰੀਰ ਵਿੱਚ 70% ਪਾਣੀ ਹੈ।ਧਰਤੀ ਉੱਪਰ ਭਾਵੇਂ 1/3 ਹਿੱਸਾ ਪਾਣੀ ਹੈ,ਪਰ ਸਾਡੀ ਲੋੜ ਵਾਲਾ ਪਾਣੀ ਬਹੁਤ ਘੱਟ ਹੈ ਅਤੇ ਹੋਲੀ-ਹੋਲੀ ਹੋਰ ਘੱਟ ਰਿਹਾ ਹੈ।ਅਸੀਂ ਆਪਣੇ ਪੈਰਾਂ ਤੇ ਕੁਲਹਾੜੀ ਮਾਰਦੇ ਹੋਏ ਪਾਣੀ ਪ੍ਰਤੀ ਸੁਚੇਤ ਨਹੀਂ ਹਾਂ।ਜਿਸ ਤਰਾਂ ਅਸੀਂ ਪਾਣੀ ਨੂੰ ਬਰਬਾਦ ਕਰ ਰਹੇ ਹਾਂ ਇਸ ਤਰਾਂ ਕਰਨ ਨਾਲ ਅਸੀਂ ਧਰਤੀ ਨੂੰ ਬੰਜ਼ਰ ਕਰ ਕੇ ਹੀ ਸਾਹ ਲਵਾਂਗੇ।ਅੱਗੇ ਸਿਆਣੇ ਕਹਿੰਦੇ ਸੀ ਕਿ ਇੱਕ ਸਮਾਂ ਅਜਿਹਾ ਆਵੇਗਾ ਜਦੋਂ ਪਾਣੀ ਮੁੱਲ ਵਿਕੇਗਾ,ਅੱਜ ਤੁਸੀਂ ਦੇਖ ਰਹੋ ਹੋ ਕਿ ਸੱਚੀਂ ਹੀ ਪਾਣੀ ਮੁੱਲ ਵਿੱਕ ਰਿਹਾ ਹੈ।ਅੱਜ ਸਮੇਂ ਦੀ ਲੋੜ ਮੁਤਾਬਿਕ ਸਾਨੂੰ ਚਾਹੀਦਾ ਹੈ ਕਿ ਅਸੀਂ ਪਾਣੀ ਦੀ ਦੁਰਵਰਤੋਂ ਰੋਕੀਏ ਅਤੇ ਪਾਣੀ ਨੂੰ ਸਾਫ ਰੱਖਣ ਲਈ ਆਪਣਾ ਯੋਗਦਾਨ ਪਾਈਏ।ਪਾਣੀ ਪ੍ਰਤੀ ਸੁਚੇਤ ਹੋਣ ਨਾਲ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਿਉਂਦੇ ਰੱਖ ਸਕਾਂਂਗੇ।........ਰਾਜਦੀਪ ਸਿੰਘ ਚੀਮਾ(9465966400)

Sunday, 6 August 2017

Sat shri akal

ਸਤਿ ਸ਼੍ਰੀ ਅਕਾਲ ਜਦੋਂ ਵੀ ਕਿਸੇ ਦੋਸਤ-ਮਿੱਤਰ ਨੂੰ ਮਿਲੋ ਜਾਂ ਰਿਸ਼ਤੇਦਾਰ ਨੂੰ ਮਿਲੋ ਤਾਂ ਸਤਿ ਸ਼੍ਰੀ ਅਕਾਲ ਕਹਿ ਕੇ ਜਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿ ਕੇ ਮਿਲੋ।ਸਾਡੇ ਗੁਰੂ ਸਾਹਿਬ ਜੀ ਨੇ ਕਿਹਾ ਸੀ ਕਿ ਜੋ ਬੋਲੇ ਸੋ ਨਿਹਾਲ,ਸਤਿ ਸ਼੍ਰੀ ਅਕਾਲ।ਇਸ ਜੈਕਾਰੇ ਨੂੰ ਚੱੜਦੀਕਲਾ ਦਾ ਪ੍ਰਤੀਕ ਮੰਨਿਆ ਜਾਦਾਂ ਹੈ ਅਤੇ ਜੋ ਵੀ ਸਤਿ ਸ਼੍ਰੀ ਅਕਾਲ ਬੋਲਦਾ ਹੈ ਉਹ ਹਮੇਛਾਂ ਚੱੜਦੀਕਲਾ ਵਿੱਚ ਰਹਿੰਦਾ ਹੈ।