ਪੰਜਾਬੀ
ਅੱਜ ਕੱਲ ਹਰ ਕੋਈ ਅੰਗਰੇਜ਼ੀ ਦੇ ਸੁੰਗੜਦੇ ਸ਼ਬਦਾਂ ਮਗਰ ਭੇਡਾਂ ਬਣਕੇ ਚੱਲ ਰਿਹਾ ਹੈ।ਅੰਗਰੇਜ਼ੀ ਵਿੱਚ ਲੋੜ ਅਨੁਸਾਰ ਗੱਲ-ਬਾਤ ਕਰੋ,ਅੰਗਰੇਜ਼ੀ ਦਾ ਗਿਆਨ ਹੋਣਾ ਕੋਈ ਮਾੜੀ ਗੱਲ ਨਹੀ ਪਰ ਅੰਗਰੇਜ਼ੀ ਦੇ ਭਾਰ ਹੇਠਾਂ ਪੰਜਾਬੀ ਨੂੰ ਨਾ ਦੱਬੋ।ਇਹ ਪੰਜਾਬੀ ਸਾਡੀ ਮਾਂ ਬੋਲੀ ਹੈ।ਇਹ ਸਾਡੇ ਖੂਨ ਵਿੱਚ ਹੈ ਇਸ ਨੂੰ ਜਿਆਦਾ ਲਿਖੋ,ਜਿਆਦਾ ਬੋਲੋ ਤਾਂ ਕਿ ਮਾਂ ਬੋਲੀ ਦਾ ਹਰ ਦਫਤਰ,ਹਰ ਘਰ ਅਤੇ ਹਰ ਸਕੂਲ ਵਿੱਚ ਸਤਿਕਾਰ ਵਧੇ।ਉਦਾਂ ਤਾਂ ਰੱਬ ਕੋਲੋਂ ਦਾਤਾਂ ਮੰਗਦੇ ਆਂ ਪਰ ਜਿਹੜੀ ਪੰਜਾਬੀ ਦੀ ਦਾਤ ਰੱਬ ਨੇ ਸਾਡੀ ਝੋਲੀ ਪਾਈ ਆ ਉਸ ਤੋਂ ਅਸੀਂ ਕਿਉਂ ਬੇਮੁੱਖ ਹੋ ਰਹੇ ਹਾਂ।ਅੰਗਰੇਜ਼ੀ ਨੂੰ ਪਿਆਰ ਕਰਨ ਵਾਲੇ ਪੰਜਾਬੀਆਂ ਨੂੰ ਮੈਂ ਇੱਕ ਗੱਲ ਪੁੱਛਣਾ ਚਾਹੁੰਦਾਂ ਹਾਂ ਕਿ ਤੁਸੀਂ ਉਦਾਂ ਤਾਂ ਸਾਰੇ ਲਫਜ਼ ਅੰਗਰੇਜ਼ੀ ਦੇ ਵਰਤਦੇ ਓ ਪਰ ਜਦੋਂ ਕਿਸੇ ਰਿਛਤੇਦਾਰ ਦੀ ਗੱਲ ਆਉਂਦੀ ਐ ਤਾਂ ਤੁਸੀਂ ਪੰਜਾਬੀ ਲਫਜ਼ ਕਿਉਂ ਵਰਤਦੇ ਹੋ,ਜਿਵੇਂ (ਉਦਾਹਰਨ ਦੇ ਤੋਰ ਤੇ)ਕਿ ਥੈਂਕਸ ਮਾਮਾ ਜੀ,ਥੈਂਕਸ ਚਾਚਾ ਜੀ,ਥੈਂਕਸ ਫੁੱਫੜ ਜੀ ਵਗੈਰਾ,ਇਹਨਾਂ ਸਾਰਿਆਂ ਲਈ ਅੰਕਲ ਨਹੀਂ ਵਰਤਦੇ ਕਿਉਂ ਕਿ ਅੰਕਲ ਸ਼ਬਦ ਪਰਾਇਆ ਜਿਹਾ ਲੱਗਦਾ। ਇਹ ਅੰਕਲ ਸ਼ਬਦ ਰਿਸ਼ਤੇ ਦੇ ਮਾਇਨੇ ਹੀ ਬਦਲ ਦਿੰਦਾਂ ਹੈ।ਸੋ ਮੇਰੇ ਵੀਰੋ ਇਹ ਨਾ ਸਮਝੋ ਕਿ ਪੰਜਾਬੀ ਬੋਲਣ-ਲਿੱਖਣ ਵਾਲਾ ਅੱਨਪੜ ਆ।ਪੰਜਾਬੀ ਲਿੱਖੋ,ਪੰਜਾਬੀ ਬੋਲੋ।.....................................................ਰਾਜਦੀਪ ਸਿੰਘ ਚੀਮਾ
ਮਾਂ ਪੰਜਾਬੀ ਦਾ ਹੱਥ ਫੜੋ,
ਹੋਰਾਂ ਨੂੰ ਸਿਖਾਓ ਤੇ ਆਪ ਵੀ ਪੜੋ।